ਇਹ ਸਰਵੇਖਣ ਕੈਨੇਡਾ ਜਾਣ ਵਾਲੇ ਕਿਸੇ ਵੀ ਪ੍ਰਵਾਸੀ ਲਈ ਹੈ ਜੋ ਵਰਤਮਾਨ ਵਿੱਚ ਬ੍ਰੈਂਟਫੋਰਡ, ਓਨਟਾਰੀਓ ਵਿੱਚ ਰਹਿੰਦਾ ਹੋਵੇ। ਇਸ ਵਿੱਚ ਉਹ ਲੋਕ ਸ਼ਾਮਲ ਹਨ ਜੋ ਕੈਨੇਡਾ ਦੇ ਵਸਨੀਕ ਹੋਣ, ਸਥਾਈ ਨਾਗਰਿਕ ਹੋਣ, ਅਸਥਾਈ ਨਾਗਰਿਕ ਹੋਣ, ਜਾਂ ਵਿਦੇਸ਼ੀ ਨਾਗਰਿਕ ਹੋਣ।
Brantofrd Immigration Partnership (BIP) ਸਥਾਨਕ ਨਵੇਂ ਆਉਣ ਵਾਲੇ ਵਿਅਕਤੀਆਂ ਦੀਆਂ ਲੋੜਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਮੁਦਾਇ-ਆਧਾਰਿਤ ਖੋਜ਼ ਦਾ ਸੰਚਾਲਨ ਕਰ ਰਹੀ ਹੈ। ਇਸ ਦਾ ਉਦੇਸ਼ ਸਮੁਦਾਇ ਦੇ ਰੁਝਾਨ ਅਤੇ ਸਾਡੀ ਨਵੀਂ ਆਉਣ ਵਾਲੀ ਜਨਸੰਖਿਆ ਦੀ ਜਨਮ ਅਤੇ ਮੌਤ ਨਾਲ ਸੰਬੰਧਿਤ ਬਣਾਵਟ ਬਾਰੇ ਡੈਟਾ ਇਕੱਠਾ ਕਰਨਾ ਹੈ। ਇਕੱਠੀ ਕੀਤੀ ਗਈ ਜਾਣਕਾਰੀ ਪ੍ਰੋਗਰਾਮਾਂ ਅਤੇ ਸੇਵਾਵਾਂ ਦੇ ਵਿਤਰਣ ਵਿੱਚ ਮੌਜੂਦਾਂ ਫਾਸਲਿਆਂ ਅਤੇ ਰੁਕਾਵਟਾਂ ਦੇ ਨਾਲ ਨਾਲ, ਸਮੁਦਾਇ ਦੀਆਂ ਪ੍ਰਾਥਮਿਕਤਾਵਾਂ ਨੂੰ ਪਛਾਣਨ ਵਿੱਚ ਮਦਦ ਕਰੇਗੀ। ਬੀਆਈਪੀ BIP ਇਸ ਸਰਵੇਖਣ ਦੇ ਨਤੀਜਿਆਂ ਦੀ ਵਰਤੋਂ ਇਹ ਸੇਧ ਦੇਣ ਲਈ ਕਰੇਗੀ ਕਿ ਬ੍ਰੈਂਟਫੋਰਡ ਵਿੱਚ ਨਵੇਂ ਆਉਣ ਵਾਲੇ ਵਿਅਕਤੀਆਂ ਦੀ ਵਧੇਰੇ ਮਦਦ ਕਰਨ ਲਈ ਸੇਵਾਵਾਂ ਵਿੱਚ ਸੁਧਾਰ ਕਰਨ ਵਾਸਤੇ ਸਥਾਨਕ ਸੰਸਥਾਵਾਂ ਮਿਲ ਕੇ ਕਿਵੇਂ ਕੰਮ ਕਰ ਸਕਦੀਆਂ ਹਨ।
ਇਹ ਸਰਵੇਖਣ ਵਾਲੰਟੀਅਰ ਹੈ ਅਤੇ ਤੁਸੀਂ ਉਸ ਕਿਸੇ ਵੀ ਸਵਾਲ ਨੂੰ ਛੱਡ ਸਕਦੇ ਹੋ ਜਿਸ ਦਾ ਤੁਸੀਂ ਜਵਾਬ ਨਾ ਦੇਣਾ ਚਾਹੁੰਦੇ ਹੋਵੋ। ਉਹ ਵਿਅਕਤੀ ਜੋ ਇਸ ਸਰਵੇਖਣ ਨੂੰ ਪੂਰਾ ਕਰ ਲੈਣ ਉਹ ਬਹੁਤ ਸਾਰੇ ਪੁਰਸਕਾਰਾਂ (ਗਿਫ਼ਟ ਕਾਰਡ) ਵਿੱਚੋਂ ਕਿਸੇ ਇੱਕ ਲਈ ਡਰਾਅ ਵਿੱਚ ਆਪਣੀ ਸੰਪਰਕ ਜਾਣਕਾਰੀ ਦਰਜ਼ ਕਰਨ ਦੀ ਚੋਣ ਕਰ ਸਕਦੇ ਹਨ। ਜੇਕਰ ਤੁਸੀਂ ਇਹ ਜਾਣਕਾਰੀ ਪ੍ਰਦਾਨ ਕਰਦੇ ਹੋ ਤਾਂ ਇਹ ਗੁਪਤ ਰਹੇਗੀ ਅਤੇ ਇਸ ਦੀ ਵਰਤੋਂ ਕੇਵਲ ਡਰਾਅ ਲਈ ਕੀਤੀ ਜਾਏਗੀ।